Lyrics:
ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ,
ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲ਼ਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
ਮੁਰੱਬੇ ਦੇ ਤਾਂ ਸੱਜੇ ਪਾਸੇ ਗਮਾਂ ਦੀਆਂ ਪੈਲ਼ੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ,
ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ,
ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ 'ਗੂਠਾ ਲਗਵਾਇਆ ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ,
ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
ਤੇ ਮਸਾਂ ਕਿਤੇ ਆਰਸੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ,
ਕੇ ਔਖੇ ਸੌਖੇ ਜਮਾਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ ਉਥੇ ਮਿੱਟਿਆ ਬੇਨਾਮੇ ਵਿਚੋਂ ਬੱਬਾ,
ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੋਰੀਆਂ ਕਰਾਈਏ ਦੱਸੋ ਕੇਹੜਾ ਮੇਟੂ ਲੇਖਾਂ ਉਤੋਂ ਧੱਬਾ,
ਕੇ ਚਲ ਦਿਲਾ ਇਸ਼ਕ ਤਹਿਸੀਲ 'ਚ ਅਪੀਲ ਪਾਅ ਕੇ ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਇਹ ਬੇ-ਧੱਬਾ,
ਤੇ ਉੱਤੋਂ ਕੀਤੇ ਹਕ਼ 'ਚ ਖਲੋ ਕੇ ਆ ਜਾਏ ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿਚੋਂ ਗੱਬਾ,
ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ ਬਿਰਹਾ ਨਾ' ਉਮਰਾਂ ਦਾ ਵੈਰੀ ਪਾਸਾ ਖੱਬਾ,
ਜੀ ਹਾੜਾ ਸੱਚੀਂ ਸਾਢੇ ਇੰਤਕਾਲ ਤੇ ਵਸੀਕੇ ਦੀ ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ।।
~ਸਤਿੰਦਰ ਸਰਤਾਜ
Please point out if you find any error in the lyrics🙏